ਪਾਕਿਸਤਾਨ ਨੇ ਵੰਡ ਤੋਂ ਕਰੀਬ 77 ਸਾਲ ਬਾਅਦ ਸਿੱਖ ਸੰਗਤ ਲਈ ਮੁੜ ਖੋਲ੍ਹਿਆ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ    ਰਵਨੀਤ ਬਿੱਟੂ ਦਾ ਵੱਡਾ ਬਿਆਨ, 'ਸਤਲੁਜ' ਫ਼ਿਲਮ ਦੇ ਵਿਵਾਦ 'ਤੇ ਤੋੜੀ ਚੁੱਪ    ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਕਿਸ਼ਤ ਤੋਂ ਬਾਅਦ, CM ਮਾਨ ਦੀ ਅਪੀਲ, SIR ਫਾਰਮ ਭਰੋ, ਨਹੀਂ ਤਾਂ ਸਕੀਮਾਂ ਦਾ ਲਾਭ ਲੈਣ 'ਚ ਆਵੇਗੀ ਮੁਸ਼ਕਲ    ਕਪੂਰਥਲਾ ਵਿੱਚ ਵੱਡਾ ਉਲਟਫੇਰ, ਕਾਂਗਰਸੀ ਕੌਂਸਲਰ ਮੰਸੂ ਬਣੇ ‘AAP’ ਦੇ ਮੇਅਰ: ਬਾਗ਼ੀ ਕੌਂਸਲਰਾਂ ਦੇ ਸਮਰਥਨ ਨੇ ਪਲਟੀ ਖੇਡ    ਕਪੂਰਥਲਾ ਵਿੱਚ ਵੱਡਾ ਉਲਟਫੇਰ, ਕਾਂਗਰਸੀ ਕੌਂਸਲਰ ਮੰਸੂ ਬਣੇ ‘AAP’ ਦੇ ਮੇਅਰ: ਬਾਗ਼ੀ ਕੌਂਸਲਰਾਂ ਦੇ ਸਮਰਥਨ ਨੇ ਪਲਟੀ ਖੇਡ    ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ    FBI ਦੀ ਵੱਡੀ ਕਾਰਵਾਈ! SHO ਗੁਰਿੰਦਰਜੀਤ ਨਾਗਰਾ 'ਤੇ $4 ਲੱਖ ਦੀ ਵਸੂਲੀ ਦਾ ਦੋਸ਼    Gangster Goldy Brar ਦੀ ਗ੍ਰਿਫ਼ਤਾਰੀ ਲਈ 48 ਲੱਖ ਰੁਪਏ ਦੇਵੇਗਾ ਅਮਰੀਕਾ, FBI ਨੇ 'ਆਪ੍ਰੇਸ਼ਨ ਹਾਰਡਬਾਲ' ਦੌਰਾਨ ਕੀਤਾ ਐਲਾਨ    ਬੈਲਵਿਊ ਵਿੱਚ ਪਤਨੀ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਫਟਵੇਅਰ ਇੰਜੀਨੀਅਰ ਨੇ ਦੋਸ਼ਾਂ ਤੋਂ ਕੀਤਾ ਇਨਕਾਰ    ਭੂਪੇਸ਼ ਬਘੇਲ ਦਾ ਐਲਾਨ – ਪ੍ਰਧਾਨ ਉਹੀ ਰਹੇਗਾ, ਚੰਨੀ ਧੜੇ ਦੀ ਦੂਰੀ ਨੇ ਵਧਾਏ ਸਵਾਲ   
ਰਵਨੀਤ ਬਿੱਟੂ ਦਾ ਵੱਡਾ ਬਿਆਨ, 'ਸਤਲੁਜ' ਫ਼ਿਲਮ ਦੇ ਵਿਵਾਦ 'ਤੇ ਤੋੜੀ ਚੁੱਪ
July 8, 2026
-jaswant-singh-khalra

ਰਵਨੀਤ ਬਿੱਟੂ ਦਾ ਵੱਡਾ ਬਿਆਨ, 'ਸਤਲੁਜ' ਫ਼ਿਲਮ ਦੇ ਵਿਵਾਦ 'ਤੇ ਤੋੜੀ ਚੁੱਪ


ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਲਮ ‘ਸਤਲੁਜ’ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਜਸਵੰਤ ਸਿੰਘ ਖਾਲੜਾ ਸਾਬ੍ਹ ਨਾਲ ਕੋਈ ਲੈਣਾ ਦੇਣਾ ਨਹੀਂ। ਲੋਕ ਸਿਰਫ਼ ਦਿਲਜੀਤ ਦੋਸਾਂਝ ਕਰਕੇ ਇਹ ਫ਼ਿਲਮ ਦੇਖ ਰਹੇ ਹਨ। ਜਦੋਂ ਤੱਕ ਮੇਰੇ ਦਾਦਾ ਜੀ ਜਿਉਂਦੇ ਸੀ ਉਦੋਂ ਤੱਕ ਖਾਲੜਾ ਸਾਬ੍ਹ ‘ਤੇ ਕੋਈ ਕੇਸ ਨਹੀਂ ਸੀ। ਮੇਰੇ ਦਾਦੇ ਦੀ ਮੌਤ ਤੋਂ ਬਾਅਦ ਖਾਲੜਾ ਸਾਬ੍ਹ ਨੂੰ ਚੁੱਕਿਆ ਗਿਆ। ਮੈਂ ਇਹ ਬਿਲਕੁੱਲ ਨਹੀਂ ਕਹਿੰਦਾ ਕਿ ਫ਼ਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਪਰ ਸਿਰਫ਼ ਇੱਕ ਸਾਈਡ ਦੀ ਸਟੋਰੀ ਦਿਖਾਉਣਾ ਸਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ31 ਅਗਸਤ ਨੂੰ ਬੇਅੰਤ ਸਿੰਘ ਜੀ ਦੀ ਸ਼ਹਾਦਤ ਹੋਈ ਤੇ ਉਸ ਦੇ ਬਾਅਦ6 ਸਤੰਬਰ ਨੂੰ ਖਾਲੜਾ ਸਾਬ੍ਹ ਨੂੰ ਚੁੱਕਿਆ ਗਿਆ। ਜੋ ਲੋਕ ਬਿਨਾਂ ਜਾਣਕਾਰੀ ਦੇ ਬੇਅੰਤ ਸਿੰਘ ਜੀ ‘ਤੇ ਉਂਗਲੀ ਚੁੱਕ ਰਹੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਨ੍ਹਾਂ ਦੇ ਸਮੇਂ ਵਿਚ ਖਾਲੜਾ ਸਾਬ੍ਹ ਨੂੰ ਕਿਸੇ ਨੇ ਉਂਗਲੀ ਤੱਕ ਨਹੀਂ ਲਗਾਈ ਸੀ।

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਇਹ ਪਿਛਲੇ ਲੰਮੇ ਸਮੇਂ ਤੋਂ ਸੈਂਸਰ ਬੋਰਡ ਦੀ ਹਰੀ ਝੰਡੀ ਨਾ ਮਿਲਣ ਕਾਰਨ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਰੁਕੀ ਹੋਈ ਸੀ। ਹਾਲ ਹੀ ਵਿਚ ਇਸ ਨੂੰ ਓ. ਟੀ. ਟੀ. ਪਲੇਟਫਾਰਮZee5 ‘ਤੇ ਰਿਲੀਜ਼ ਕੀਤਾ ਗਿਆ ਸੀ ਪਰ2 ਦਿਨ ਬਾਅਦ ਹੀ ਇਸ ਨੂੰ ਹਟਾ ਦਿੱਤਾ ਗਿਆ ਤੇ ਹੁਣ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਡਾਊਨਲੋਡ ਕਰਕੇ ਪਿੰਡ-ਪਿੰਡ ਵਿਚ ਜਨਤਕ ਸਕਰੀਨਿੰਗ ਕੀਤੀ ਜਾ ਰਹੀ ਹੈ।



jaswant singh khalra

local advertisement banners
Comments


Recommended News
Popular Posts
Just Now