ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਵਿਚ ਪੰਤਗਬਾਜ਼ੀ ਕਰਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦੇ ਚਾਈਨਾ ਡੋਰ ਦੇ ਕਾਰਨ ਹਾਦਸੇ ਵਾਪਰਨ ਦੇ ਸਮਾਚਾਰ ਮਿਲ ">
PV Sindhu Marriage Date: ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਪੀਵੀ ਸਿੰਧੂ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਵਿਆਹ    ਸਿਗਰਟ-ਤੰਬਾਕੂ, ਕੋਲਡ ਡਰਿੰਕ ਤੇ ਕੱਪੜੇ ਹੋ ਸਕਦੇ ਹਨ ਮਹਿੰਗੇ, ਸਰਕਾਰ GST ਦਰਾਂ 'ਚ ਕਰ ਸਕਦੀ ਹੈ ਵੱਡਾ ਬਦਲਾਅ    ਬਾਲੀਵੁੱਡ ਅਦਾਕਾਰਾ Nargis Fakhri ਦੀ ਭੈਣ ਆਲੀਆ ਗ੍ਰਿਫਤਾਰ, Ex ਬੁਆਏਫ੍ਰੈਂਡ ਨੂੰ ਜ਼ਿੰਦਾ ਸਾੜਨ ਦਾ ਹੈ ਦੋਸ਼     ਤ੍ਰਿਪੁਰਾ ਦੇ ਹੋਟਲਾਂ 'ਚ ਬੰਗਲਾਦੇਸ਼ੀਆਂ ਦੀ ਐਂਟਰੀ 'ਤੇ ਲੱਗੀ ਰੋਕ, ਹੋਟਲਾਂ-ਰੈਸਟੋਰੈਂਟਾਂ 'ਚ ਨਹੀਂ ਮਿਲੇਗਾ ਖਾਣਾ, ਐਸੋਸੀਏਸ਼ਨ ਨੇ ਕੀਤਾ ਐਲਾਨ     Music ਇੰਡਸਟਰੀ ਨੂੰ ਝਟਕਾ, ਮਸ਼ਹੂਰ ਪੰਜਾਬੀ Singer ਦਾ ਦੇਹਾਂਤ, ਇੰਡਸਟਰੀ 'ਚ ਸ਼ੋਕ ਦੀ ਲਹਿਰ     ਅਮਰੀਕੀ ਰਾਸ਼ਟਰਪਤੀ Donald Trump ਨੇ ਭਾਰਤ ਸਮੇਤ 9 ਦੇਸ਼ਾਂ ਨੂੰ ਦਿੱਤੀ ਚੇਤਾਵਨੀ, '...ਨਹੀਂ ਤਾਂ ਲੱਗੇਗਾ 100 ਫੀਸਦੀ ਟੈਰਿਫ'     Canada ਦਾ ਸਟੱਡੀ ਪਰਮਿਟ ਰੱਦ ਹੋਣ 'ਤੇ ਵੀ ਮਿਲੇਗੀ ਦੇਸ਼ 'ਚ Entry ! ਜਾਣੋ ਭਾਰਤੀ ਵਿਦਿਆਰਥੀਆਂ ਲਈ ਕੀ ਹੈ Option    Health: ਲਿਵਰ ਲਈ ਖ਼ਤਰਨਾਕ ਹਨ ਇਹ 3 ਦਵਾਈਆਂ, ਕਿਤੇ ਤੁਸੀਂ ਵੀ ਨਹੀਂ ਕਰ ਰਹੇ ਇਨ੍ਹਾਂ ਦਾ Use    ਕਾਰ ਤੇ ਬੱਸ ਦੀ ਭਿਆਨਕ ਟੱਕਰ 'ਚ 5 MBBS ਵਿਦਿਆਰਥੀਆਂ ਦੀ ਮੌਤ, 6 ਜ਼ਖਮੀ    ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ, 11 ਦਿਨ ਗਲ਼ 'ਚ ਤਖ਼ਤੀ ਤੇ ਬਰਛਾ ਫੜ ਕੇ ਬੈਠਣਗੇ ਦਰਬਾਰ ਸਾਹਿਬ ਦੇ ਬਾਹਰ   
China Dor's Fury : ਚਾਈਨਾ ਡੋਰ ਦਾ ਕਹਿਰ, ਗਲੀ 'ਚ ਖੇਡ ਰਹੇ 4 ਸਾਲ ਦੇ ਮਾਸੂਮ ਦਾ ਵੱਢਿਆ ਗਲਾ
November 19, 2024
China-dor-s-fury-4-year-old-inno

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਵਿਚ ਪੰਤਗਬਾਜ਼ੀ ਕਰਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦੇ ਚਾਈਨਾ ਡੋਰ ਦੇ ਕਾਰਨ ਹਾਦਸੇ ਵਾਪਰਨ ਦੇ ਸਮਾਚਾਰ ਮਿਲ ਰਹੇ ਹਨ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਜਿਸ ਨਾਲ ਇਕ 4 ਸਾਲ ਦਾ ਬੱਚਾ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ ਹੈ। ਖੰਨਾ ਦੇ ਮਾਤਾ ਰਾਣੀ ਇਲਾਕੇ ਵਿੱਚ ਰਹਿਣ ਵਾਲਾ 4 ਸਾਲਾ ਪਰਵੀਸ਼ ਨਾਮਕ ਲੜਕਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਪਤੰਗ ਫੜਨ ਲਈ ਭੱਜ ਰਹੇ ਬੱਚਿਆਂ ਵੱਲੋਂ ਫੜੀ ਗਈ ਪਲਾਸਟਿਕ ਦੀ ਡੋਰ ਪਰਵੀਸ਼ ਦੇ ਗਲੇ ਨੂੰ ਕਟਦੀ ਹੋਈ ਨਾੜੀਆਂ ਤੱਕ ਪਹੁੰਚ ਗਈ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ 'ਤੇ ਟਾਂਕੇ ਲਗਾਏ।


ਦੀਪਕ ਮਹਿਤਾ ਵਾਸੀ ਮਾਤਾ ਰਾਣੀ ਮੁਹੱਲਾ ਖੰਨਾ ਨੇ ਦੱਸਿਆ ਕਿ ਉਸ ਦਾ ਲੜਕਾ ਪਰਵੀਸ਼ 4 ਸਾਲ ਦਾ ਹੈ। ਉਹ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਗਲੀ 'ਚ ਕੁਝ ਪਤੰਗ ਉਡਾ ਰਹੇ ਬੱਚੇ ਘੁੰਮ ਰਹੇ ਸਨ, ਜਿਸ ਕਾਰਨ ਪਰਵੀਸ਼ ਦੇ ਗਲੇ 'ਚ ਡੋਰ ਫਸ ਗਈ ਅਤੇ ਗਲਾ ਵੱਢ ਕੇ ਉਸ ਦੀ ਹੱਡੀ ਤੱਕ ਜਾ ਪਹੁੰਚੀ। ਜਿਵੇਂ ਹੀ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਬੱਚੇ ਨੂੰ ਖੰਨਾ ਦੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੇ ਟਾਂਕੇ ਲਾਏ। ਦੀਪਕ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਬੱਚੇ ਦੀ ਜਾਨ ਬਚ ਗਈ।

China dor s fury 4 year old innocent s throat slit

local advertisement banners
Comments


Recommended News
Popular Posts
Just Now
The Social 24 ad banner image