March 12, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਪਾਕਿਸਤਾਨ ਦੀ ਜਾਫਰ ਐਕਸਪ੍ਰੈਸ ਟਰੇਨ ਨੂੰ ਹਾਈਜੈਕ ਕਰ ਲਿਆ ਹੈ। ਇਸ ਵਿਚ ਯਾਤਰੀਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਪਾਕਿਸਤਾਨੀ ਫੌਜ ਨੇ ਕਾਰਵਾਈ ਕਰਦੇ ਹੋਏ 104 ਬੰਧਕਾਂ ਨੂੰ ਛੁਡਾਉਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਗੋਲੀਬਾਰੀ 'ਚ ਕਈ ਫੌਜੀ ਅਤੇ ਬੀਐੱਲਏ ਦੇ ਲੜਾਕੇ ਮਾਰੇ ਗਏ। ਪਾਕਿਸਤਾਨ 'ਤੇ ਬੀਐੱਲਏ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ। ਦੱਸਿਆ ਜਾ ਰਿਹਾ ਹੈ ਕਿ ਬਲੋਚ ਆਰਮੀ ਨੇ 400 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਕ ਰਿਪੋਰਟ ਮੁਤਾਬਕ ਹੁਣ ਤੱਕ 16 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਜਾਫਰ ਐਕਸਪ੍ਰੈਸ ਟਰੇਨ ਨੌ ਡੱਬਿਆਂ ਵਿੱਚ 400 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਇਹ ਟਰੇਨ ਬਲੋਚਿਸਤਾਨ ਸੂਬੇ ਦੇ ਕਵੇਟਾ ਤੋਂ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਜਾ ਰਹੀ ਸੀ। ਫਿਰ ਬੀਐਲਏ ਨੇ ਗੁਡਾਲਰ ਔਪ ਪੁਰੂ ਕੋਨੇਰੀ ਦੇ ਵਿਚਕਾਰ ਇੱਕ ਸੁਰੰਗ ਵਿਚ ਰੇਲਗੱਡੀ ਉੱਤੇ ਹਮਲਾ ਕੀਤਾ ਅਤੇ ਇਸਨੂੰ ਹਾਈਜੈਕ ਕਰ ਲਿਆ। ਬੀਐਲਏ 'ਤੇ ਪਾਕਿਸਤਾਨ, ਬ੍ਰਿਟੇਨ ਅਤੇ ਅਮਰੀਕਾ ਵਿੱਚ ਪਾਬੰਦੀ ਲੱਗੀ ਹੋਈ ਹੈ।
100 ਤੋਂ ਵੱਧ ਬੰਧਕਾਂ ਨੂੰ ਛੁਡਾਇਆ
ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੇ ਬੀਐੱਲਏ ਵੱਲੋਂ ਬੰਧਕ ਬਣਾਏ ਗਏ 104 ਲੋਕਾਂ ਨੂੰ ਛੁਡਵਾਇਆ ਹੈ। ਬਚਾਏ ਗਏ ਲੋਕਾਂ ਵਿੱਚ 58 ਪੁਰਸ਼, 31 ਔਰਤਾਂ ਅਤੇ 15 ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਬਾਕੀ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਲਈ ਸੁਰੱਖਿਆ ਕਰਮਚਾਰੀ ਲਗਾਤਾਰ ਬਚਾਅ ਕਾਰਜ 'ਚ ਲੱਗੇ ਹੋਏ ਹਨ। ਫੌਜ ਦੀ ਕਾਰਵਾਈ 'ਚ ਹੁਣ ਤੱਕ ਬੀਐੱਲਏ ਦੇ 16 ਅੱਤਵਾਦੀਆਂ ਮਾਰੇ ਜਾਣ ਦੀ ਖਬਰ ਹੈ। ਬੀਐਲਏ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ 30 ਜਵਾਨ ਮਾਰੇ ਜਾ ਚੁੱਕੇ ਹਨ। ਜਦਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਬੀ.ਐਲ.ਏ. ਦੀ ਹਿਰਾਸਤ ਤੋਂ ਛੁਡਾਉਣ ਤੋਂ ਬਾਅਦ, ਉਸਨੂੰ ਬਲੋਚਿਸਤਾਨ ਦੇ ਕੱਚੀ ਜ਼ਿਲ੍ਹੇ ਦੇ ਕਸਬੇ ਮਾਛ ਲਈ ਇੱਕ ਹੋਰ ਰੇਲਗੱਡੀ ਰਾਹੀਂ ਭੇਜਿਆ ਗਿਆ।
ਟਰੇਨ ਕਿਵੇਂ ਕੀਤਾ ਕਬਜ਼ਾ?
ਜਿਵੇਂ ਹੀ ਜਾਫਰ ਐਕਸਪ੍ਰੈਸ ਬਲੋਚਿਸਤਾਨ ਸੂਬੇ ਦੇ ਬੋਲਾਨ ਇਲਾਕੇ ਵਿੱਚ ਸੁਰੰਗ ਦੇ ਅੰਦਰ ਪਹੁੰਚੀ। ਉੱਥੇ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਬੀਐੱਲਏ ਦੇ ਮੈਂਬਰਾਂ ਨੇ ਟਰੈਕ 'ਤੇ ਧਮਾਕਾ ਕਰ ਦਿੱਤਾ। ਧਮਾਕੇ ਦੀ ਆਵਾਜ਼ ਸੁਣ ਕੇ ਡਰਾਈਵਰ ਨੇ ਟਰੇਨ ਰੋਕ ਦਿੱਤੀ। ਜਿਸ ਤੋਂ ਬਾਅਦ ਹਮਲਾਵਰਾਂ ਨੇ ਰੇਲ ਇੰਜਣ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ 'ਚ ਟਰੇਨ 'ਚ ਮੌਜੂਦ ਸੁਰੱਖਿਆ ਕਰਮਚਾਰੀ ਅਤੇ ਡਰਾਈਵਰ ਜ਼ਖਮੀ ਹੋ ਗਏ ਹਨ।
Pakistan Train Hijack Pakistan Frees 104 Passengers Held Hostage In Train 16 Terrorists Killed Claims Pakistan Army
