July 9, 2026
ਧੜੇਬੰਦੀ ਨੇ ਕਾਂਗਰਸ ਨੂੰ ਖਿੰਡਾ ਦਿੱਤਾ, ਚੰਨੀ ਪਾਰਟੀ 'ਚ ਰਹਿ ਕੇ ਹੀ ਨੁਕਸਾਨ ਕਰਨਗੇ: ਰਵਨੀਤ ਸਿੰਘ ਬਿੱਟੂ ਨੇ ਲਾਏ ਗੰਭੀਰ ਦੋਸ਼
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਇਸ ਵੇਲੇ ਗੰਭੀਰ ਧੜੇਬੰਦੀ ਦਾ ਸ਼ਿਕਾਰ ਹੈ ਅਤੇ ਇਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਫ਼ ਦਿਖਾਈ ਦੇਵੇਗਾ। ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰ ਹਲਕੇ ਵਿੱਚ ਕਈ-ਕਈ ਧੜੇ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਪਾਰਟੀ ਦੀ ਸਥਿਤੀ ਕਮਜ਼ੋਰ ਹੋ ਗਈ ਹੈ।ਬਿੱਟੂ ਨੇ ਕਿਹਾ ਕਿ ਹਾਈਕਮਾਨ ਨੂੰ ਕਈ ਕਮੇਟੀਆਂ ਬਣਾਉਣੀਆਂ ਪਈਆਂ, ਪਰ ਉਨ੍ਹਾਂ ਦੇ ਐਲਾਨ'ਤੇ ਕਿਤੇ ਵੀ ਖੁਸ਼ੀ ਨਹੀਂ ਮਨਾਈ ਗਈ। ਉਨ੍ਹਾਂ ਯੂਥ ਕਾਂਗਰਸ ਚੋਣਾਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਦੀ ਜਿੱਤ ਨੂੰ ਪ੍ਰਭਾਵਿਤ ਕਰਕੇ ਰਾਜਾ ਵੜਿੰਗ ਦੇ ਕਰੀਬੀ ਸ਼ੁਭਮ ਸ਼ਰਮਾ ਨੂੰ ਜਿਤਾਇਆ ਗਿਆ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਪੁੱਛੇ ਸਵਾਲ'ਤੇ ਬਿੱਟੂ ਨੇ ਕਿਹਾ ਕਿ ਚੰਨੀ ਕਾਂਗਰਸ ਨਹੀਂ ਛੱਡਣਗੇ, ਸਗੋਂ ਪਾਰਟੀ ਵਿੱਚ ਰਹਿ ਕੇ ਹੀ ਉਸ ਦਾ ਨੁਕਸਾਨ ਕਰਨਗੇ।
ਵਿਧਾਨ ਸਭਾ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਲੰਧਰ ਤੋਂ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਲੁਧਿਆਣਾ ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਹਾਲਾਂਕਿ, ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਹੀ ਕਰੇਗਾ।
Ravneet singh bittu makes serious allegations