ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ    “42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ    ਕਾਂਗਰਸ ਦੀ ਖਿਚੋਤਾਣ ਤੇਜ਼,ਚੰਨੀ ਧੜੇ ਨੇ ਭਲਕੇ ਬੁਲਾਈ ਮੀਟਿੰਗ, 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਸਕਦੈ ਆਪਣਾ ਪੱਖ    ਕਾਂਗਰਸ ਦੀ ਖਿਚੋਤਾਣ ਤੇਜ਼,ਚੰਨੀ ਧੜੇ ਨੇ ਭਲਕੇ ਬੁਲਾਈ ਮੀਟਿੰਗ, 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਸਕਦੈ ਆਪਣਾ ਪੱਖ    ਧੜੇਬੰਦੀ ਨੇ ਕਾਂਗਰਸ ਨੂੰ ਖਿੰਡਾ ਦਿੱਤਾ, ਚੰਨੀ ਪਾਰਟੀ 'ਚ ਰਹਿ ਕੇ ਹੀ ਨੁਕਸਾਨ ਕਰਨਗੇ: ਰਵਨੀਤ ਸਿੰਘ ਬਿੱਟੂ ਨੇ ਲਾਏ ਗੰਭੀਰ ਦੋਸ਼    ਜਸਵੰਤ ਸਿੰਘ ਖਾਲੜਾ ਕਤਲ ਕੇਸ ਦੇ ਦੋਸ਼ੀ ਸਾਬਕਾ DSP ਲਾਪਤਾ, ਨਾਭਾ ਜੇਲ੍ਹ ਪ੍ਰਸ਼ਾਸਨ ਨੇ ਲੱਭਣ ਦੇ ਹੁਕਮ ਕੀਤੇ ਜਾਰੀ    ਪਾਕਿਸਤਾਨ ਨੇ ਵੰਡ ਤੋਂ ਕਰੀਬ 77 ਸਾਲ ਬਾਅਦ ਸਿੱਖ ਸੰਗਤ ਲਈ ਮੁੜ ਖੋਲ੍ਹਿਆ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ    ਰਵਨੀਤ ਬਿੱਟੂ ਦਾ ਵੱਡਾ ਬਿਆਨ, 'ਸਤਲੁਜ' ਫ਼ਿਲਮ ਦੇ ਵਿਵਾਦ 'ਤੇ ਤੋੜੀ ਚੁੱਪ    ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਕਿਸ਼ਤ ਤੋਂ ਬਾਅਦ, CM ਮਾਨ ਦੀ ਅਪੀਲ, SIR ਫਾਰਮ ਭਰੋ, ਨਹੀਂ ਤਾਂ ਸਕੀਮਾਂ ਦਾ ਲਾਭ ਲੈਣ 'ਚ ਆਵੇਗੀ ਮੁਸ਼ਕਲ    ਕਪੂਰਥਲਾ ਵਿੱਚ ਵੱਡਾ ਉਲਟਫੇਰ, ਕਾਂਗਰਸੀ ਕੌਂਸਲਰ ਮੰਸੂ ਬਣੇ ‘AAP’ ਦੇ ਮੇਅਰ: ਬਾਗ਼ੀ ਕੌਂਸਲਰਾਂ ਦੇ ਸਮਰਥਨ ਨੇ ਪਲਟੀ ਖੇਡ   
ਕਾਂਗਰਸ ਦੀ ਖਿਚੋਤਾਣ ਤੇਜ਼,ਚੰਨੀ ਧੜੇ ਨੇ ਭਲਕੇ ਬੁਲਾਈ ਮੀਟਿੰਗ, 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਸਕਦੈ ਆਪਣਾ ਪੱਖ
July 9, 2026
Meeting-Channi-Faction

ਕਾਂਗਰਸ ਦੀ ਖਿਚੋਤਾਣ ਤੇਜ਼,ਚੰਨੀ ਧੜੇ ਨੇ ਭਲਕੇ ਬੁਲਾਈ ਮੀਟਿੰਗ, 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਸਕਦੈ ਆਪਣਾ ਪੱਖ



ਪੰਜਾਬ ਕਾਂਗਰਸ ਵਿਚਾਲੇ ਕਾਟੋ-ਕਲੇਸ਼ ਵਧਦਾ ਨਜ਼ਰ ਆ ਰਿਹਾ ਹੈ। ਇਸੇ ਚੱਲ ਰਹੀ ਖਿਚੋਤਾਣ ਦੇ ਚੱਲਦਿਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਧੜੇ ਨੇ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਹੈ ਤੇ ਨਾਲ ਹੀ ਆਗੂਆਂ ਵੱਲੋਂ ਪੰਜਾਬ ਇੰਚਾਰਜ ਭੁਪੇਸ਼ ਬਘੇਲ ਅੱਗੇ ਆਪਣੇ ਸਿਆਸੀ ਮੁੱਦੇ ਅਤੇ ਮੰਗਾਂ ਰੱਖਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਚੰਨੀ ਧੜਾ10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਆਪਣਾ ਪੱਖ ਸਕਦਾ ਹੈ।

ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿੱਚ ਹੋਏ ਬਦਲਾਅ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਣ ਕਾਰਨ ਚੰਨੀ ਧੜਾ ਨਾਰਾਜ਼ ਚੱਲ ਰਿਹਾ ਹੈ। ਚੰਨੀ ਖੁਦ ਸੂਬਾ ਪ੍ਰਧਾਨ ਜਾਂ ਮੁੱਖ ਮੰਤਰੀ ਚਿਹਰਾ ਬਣਨ ਦੀ ਉਮੀਦ ਕਰ ਰਹੇ ਸਨ। ਆਪਣੀ ਇਸ ਨਾਰਾਜ਼ਗੀ ਨੂੰ ਜ਼ਾਹਰ ਕਰਨ ਲਈ, ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਭੁਪੇਸ਼ ਬਘੇਲ ਦੀਆਂ ਮੀਟਿੰਗਾਂ ਤੋਂ ਦੂਰੀ ਵੀ ਬਣਾਈ ਰੱਖੀ ਸੀ।

ਦੂਜੇ ਪਾਸੇ ਇਨ੍ਹਾਂ ਸਭ ਦੇ ਵਿਚਾਲੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਸਪੱਸ਼ਟ ਕੀਤਾ ਹੈ ਕਿ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਹਾਈਕਮਾਨ ਵੱਲੋਂ ਇਹ ਫੈਸਲਾ ਅੰਤਿਮ ਦੱਸਿਆ ਗਿਆ ਹੈ, ਪਰ ਇਸਦੇ ਬਾਵਜੂਦ ਚੰਨੀ ਧੜਾ ਲਗਾਤਾਰ ਪਾਰਟੀ ਦੇ ਅੰਦਰ ਆਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


Meeting Channi Faction

local advertisement banners
Comments


Recommended News
Popular Posts
Just Now