ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ    “42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ    ਕਾਂਗਰਸ ਦੀ ਖਿਚੋਤਾਣ ਤੇਜ਼,ਚੰਨੀ ਧੜੇ ਨੇ ਭਲਕੇ ਬੁਲਾਈ ਮੀਟਿੰਗ, 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਸਕਦੈ ਆਪਣਾ ਪੱਖ    ਕਾਂਗਰਸ ਦੀ ਖਿਚੋਤਾਣ ਤੇਜ਼,ਚੰਨੀ ਧੜੇ ਨੇ ਭਲਕੇ ਬੁਲਾਈ ਮੀਟਿੰਗ, 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਰੱਖ ਸਕਦੈ ਆਪਣਾ ਪੱਖ    ਧੜੇਬੰਦੀ ਨੇ ਕਾਂਗਰਸ ਨੂੰ ਖਿੰਡਾ ਦਿੱਤਾ, ਚੰਨੀ ਪਾਰਟੀ 'ਚ ਰਹਿ ਕੇ ਹੀ ਨੁਕਸਾਨ ਕਰਨਗੇ: ਰਵਨੀਤ ਸਿੰਘ ਬਿੱਟੂ ਨੇ ਲਾਏ ਗੰਭੀਰ ਦੋਸ਼    ਜਸਵੰਤ ਸਿੰਘ ਖਾਲੜਾ ਕਤਲ ਕੇਸ ਦੇ ਦੋਸ਼ੀ ਸਾਬਕਾ DSP ਲਾਪਤਾ, ਨਾਭਾ ਜੇਲ੍ਹ ਪ੍ਰਸ਼ਾਸਨ ਨੇ ਲੱਭਣ ਦੇ ਹੁਕਮ ਕੀਤੇ ਜਾਰੀ    ਪਾਕਿਸਤਾਨ ਨੇ ਵੰਡ ਤੋਂ ਕਰੀਬ 77 ਸਾਲ ਬਾਅਦ ਸਿੱਖ ਸੰਗਤ ਲਈ ਮੁੜ ਖੋਲ੍ਹਿਆ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ    ਰਵਨੀਤ ਬਿੱਟੂ ਦਾ ਵੱਡਾ ਬਿਆਨ, 'ਸਤਲੁਜ' ਫ਼ਿਲਮ ਦੇ ਵਿਵਾਦ 'ਤੇ ਤੋੜੀ ਚੁੱਪ    ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਕਿਸ਼ਤ ਤੋਂ ਬਾਅਦ, CM ਮਾਨ ਦੀ ਅਪੀਲ, SIR ਫਾਰਮ ਭਰੋ, ਨਹੀਂ ਤਾਂ ਸਕੀਮਾਂ ਦਾ ਲਾਭ ਲੈਣ 'ਚ ਆਵੇਗੀ ਮੁਸ਼ਕਲ    ਕਪੂਰਥਲਾ ਵਿੱਚ ਵੱਡਾ ਉਲਟਫੇਰ, ਕਾਂਗਰਸੀ ਕੌਂਸਲਰ ਮੰਸੂ ਬਣੇ ‘AAP’ ਦੇ ਮੇਅਰ: ਬਾਗ਼ੀ ਕੌਂਸਲਰਾਂ ਦੇ ਸਮਰਥਨ ਨੇ ਪਲਟੀ ਖੇਡ   
“42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ
July 9, 2026
Heartfelt-Tribute-Paid-To-The-19

“42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ



ਟੁਲੇਰੀ, ਕੈਲੀਫੋਰਨੀਆ (ਗੁਰਪ੍ਰੀਤ ਸਿੰਘ ਧੰਜੂ) — ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਲੀਫੋਰਨੀਆ ਇਕਾਈ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ1984ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ “42ਸਾਲ ਸ਼ਹੀਦਾਂ ਦੇ ਨਾਲ” ਸਮਾਗਮ ਗੁਰਦੁਆਰਾ ਦਰਮੇਸ਼ ਦਰਬਾਰ ਸਾਹਿਬ, ਟੁਲੇਰੀ ਵਿਖੇ ਬੜੀ ਸ਼ਰਧਾ, ਸਤਿਕਾਰ ਅਤੇ ਪੰਥਕ ਜਜ਼ਬੇ ਨਾਲ ਕਰਵਾਇਆ ਗਿਆ।


26ਤੋਂ28ਜੂਨ ਤੱਕ ਆਯੋਜਿਤ ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਸ਼ਾਲ ਕੀਰਤਨ ਦਰਬਾਰ ਸਜਾਏ ਗਏ। ਇਸ ਮੌਕੇ ਭਾਈ ਭਿੰਡਰਪਾਲ ਸਿੰਘ ਕਥਾਵਾਚਕ, ਢਾਡੀ ਜੱਥਾ ਭਾਈ ਅਮਰਜੀਤ ਸਿੰਘ ਜੋਹਲ ਅਤੇ ਭਾਈ ਸੁਖਵਿੰਦਰ ਸਿੰਘ ਵਿਦਿਆਰਥੀ (ਦਮਦਮੀ ਟਕਸਾਲ) ਨੇ ਗੁਰਬਾਣੀ ਕੀਰਤਨ, ਕਥਾ ਅਤੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਜੋੜਿਆ।


ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਪੰਥਕ ਬੁਲਾਰਿਆਂ ਨੇ1984ਦੇ ਘੱਲੂਘਾਰੇ ਅਤੇ ਸਿੱਖ ਕੌਮ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ਼ਹੀਦਾਂ ਦੀ ਵਿਰਾਸਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੌਮੀ ਚੇਤਨਾ ਹੋਰ ਮਜ਼ਬੂਤ ਹੋ ਸਕੇ।


ਇਸ ਮੌਕੇ ਭਾਈ ਤਰਲੋਕ ਸਿੰਘ, ਡਾ. ਅਮਰਜੀਤ ਸਿੰਘ, ਭਾਈ ਅਮ੍ਰਿਤਪਾਲ ਸਿੰਘ, ਭਾਈ ਪਵਨਦੀਪ ਸਿੰਘ (ਵਰਜੀਨੀਆ), ਜਸਵਿੰਦਰ ਸਿੰਘ, ਬੀਬੀ ਮਨਦੀਪ ਕੌਰ, ਭਾਈ ਸੁਖਵਿੰਦਰ ਸਿੰਘ (ਦਮਦਮੀ ਟਕਸਾਲ), ਢਾਡੀ ਭਾਈ ਅਮਰਜੀਤ ਸਿੰਘ ਜੋਹਲ, ਪਾਲ ਸਿੰਘ, ਗੁਰਮੀਤ ਸਿੰਘ ਸਿੱਧੂ ਅਕਾਲੀ, ਤਰਸੇਮ ਸਿੰਘ (ਪ੍ਰਧਾਨ, ਕੈਲੀਫੋਰਨੀਆ), ਹਰਦੀਪ ਸਿੰਘ ਖਾਲਸਾ, ਸਰਬਜੀਤ ਸਿੰਘ ਦਿੱਲੀ, ਜਰਨੈਲ ਸਿੰਘ (ਮੀਤ ਪ੍ਰਧਾਨ, ਸਟਾਕਟਨ), ਅਰਵਿੰਦਰ ਸਿੰਘ (ਯੂਥ ਪ੍ਰਧਾਨ), ਗੁਰਜੀਤ ਸਿੰਘ (ਪ੍ਰਧਾਨ, ਫਰਿਜ਼ਨੋ), ਜਸਵਿੰਦਰ ਸਿੰਘ ਗਰੇਵਾਲ (ਪ੍ਰਧਾਨ, ਬੇਕਰਜ਼ਫ਼ੀਲਡ), ਹਰਵਿੰਦਰ ਸਿੰਘ (ਪ੍ਰਧਾਨ, ਟਰੇਸੀ), ਪ੍ਰਬਜੀਤ ਸਿੰਘ (ਪ੍ਰਧਾਨ, ਰੀਵਰਸਾਈਡ), ਤੀਰਥ ਸਿੰਘ (ਪ੍ਰਧਾਨ, ਸੈਕਰਾਮੈਂਟੋ), ਰਾਜਪਾਲ ਸਿੰਘ (ਪ੍ਰਧਾਨ, ਕਿਸਾਨ ਯੂਨੀਅਨ), ਡਾ. ਪਾਲ ਸਿੰਘ ਜ਼ਖ਼ਮੀ, ਅਰਸ਼ਦੀਪ ਸਿੰਘ ਵਿਰਕ, ਸੰਦੀਪ ਸਿੰਘ, ਗਗਨਦੀਪ ਸਿੰਘ ਵਿਰਕ, ਗੁਰਵਿੰਦਰ ਸਿੰਘ ਸੰਧੂ, ਜਸਵੀਰ ਸਿੰਘ, ਗੁਰਮੇਲ ਸਿੰਘ ਸੰਘਾ, ਗੁਰਤੇਜ ਸਿੰਘ (ਬੇਕਰਜ਼ਫ਼ੀਲਡ), ਅਜਮੇਰ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੂਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।


ਸਮਾਗਮ ਦੇ ਅੰਤ ਵਿੱਚ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਸੰਗਤ ਨੂੰ ਪੰਥਕ ਏਕਤਾ, ਗੁਰਮਤਿ ਜੀਵਨ ਅਤੇ ਕੌਮੀ ਅਸੂਲਾਂ ’ਤੇ ਦ੍ਰਿੜ੍ਹ ਰਹਿਣ ਦਾ ਸੰਦੇਸ਼ ਦਿੱਤਾ ਗਿਆ।2019 ਵਿੱਚ ਵੀ ਹਾਈ ਕੋਰਟ ਤੋਂ ਪੈਰੋਲ ਮਿਲੀ ਸੀ।

ਟਾਂਡਾFIR 81/1996 ਮਾਮਲੇ ਨੂੰ ਲੈ ਕੇ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕੀਤੀ, ਜੋ ਬਾਅਦ ਵਿੱਚ ਵਾਪਸ ਲੈ ਲਈ ਗਈ

Heartfelt Tribute Paid To The 1984 Sikh Martyrs

local advertisement banners
Comments


Recommended News
Popular Posts
Just Now